ਕਰਾਊਨ ਬਿਲਡਿੰਗ ਸਪਲਾਈਜ਼ ਦੀਆਂ ਸੇਵਾ ਸਬੰਧੀ
ਸ਼ਰਤਾਂ (“ਐਗਰੀਮੈਂਟ”)
ਇਹ ਐਗਰੀਮੈਂਟ ਆਖ਼ਰੀ ਵਾਰ 5 ਮਈ, 2016 ਨੂੰ
ਸੋਧਿਆ ਗਿਆ ਸੀ।

ਕਿਰਪਾ ਕਰ ਕੇ ਕਰਾਊਨ ਬਿਲਡਿੰਗ ਸਪਲਾਈਜ਼ ਵੱਲੋਂ
ਬਣਾਏ ਤੇ ਚਲਾਏ ਜਾਂਦੇ ਵੈੱਬ ਸਾਈਟ
ਹਟਟਪ://ਚਰੋਾਨਬੁਲਿਦਨਿਗਸੁਪਲਇਸ.ਚੳ ਤੋਂ ਇਹ ਸ਼ਰਤਾਂ ਪੜ੍ਹ ਲਓ।
ਇਸ ਐਗਰੀਮੈਂਟ ਵਿਚ ਹਟਟਪ://ਚਰੋਾਨਬੁਲਿਦਨਿਗਸੁਪਲਇਸ.ਚੳ
ਵੈੱਬ ਸਾਈਟ ਦੀ ਵਰਤੋਂ ਨਾਲ਼ ਸਬੰਧਤ ਕਾਨੂੰਨੀ ਨਿਯਮ
ਤੇ ਸ਼ਰਤਾਂ ਦਰਜ ਹਨ।

ਇਹ ਸਾਈਟ ਖੋਲ੍ਹ ਕੇ ਜਾਂ ਇਸ ਤਕ ਕਿਸੇ ਤਰ੍ਹਾਂ ਵੀ
ਪਹੁੰਚ ਕੇ, ਦੇਖ ਕੇ ਜਾਂ ਬਰਾਊਜ਼ਿੰਗ ਕਰ ਕੇ ਜਾਂ ਇਸ
ਵਿਚ ਆਪਣੇ ਵੱਲੋਂ ਕੁੱਝ ਦਰਜ ਕਰ ਕੇ ਤੁਸੀਂ ਸੇਵਾ
ਸਬੰਧੀ ਇਹ ਸ਼ਰਤਾਂ ਨਿਭਾਉਣ ਦੇ ਪਾਬੰਦ ਹੋ ਜਾਂਦੇ ਹੋ।

ਬੌਧਿਕ ਜਾਇਦਾਦ

ਇਹ ਸਾਈਟ ਤੇ ਇਸ ਵਿਚਲਾ ਮੌਲਿਕ ਵੇਰਵਾ ਕਰਾਊਨ
ਬਿਲਡਿੰਗ ਸਪਲਾਈਜ਼ ਇਨਕ. ਦੀ ਮਲਕੀਅਤ ਹੈ ਅਤੇ
ਇਹ, ਢੁੱਕਵੇਂ ਕੌਮਾਂਤਰੀ ਨਕਲ ਵਿਰੋਧੀ ਅਤੇ ਹੋਰ ਬੌਧਿਕ
ਜਾਇਦਾਦੀ ਹੱਕਾਂ ਸਬੰਧੀ ਕਾਨੂੰਨਾਂ ਤਹਿਤ ਸੁਰੱਖਿਅਤ ਹੈ।

ਹੋਰ ਵੈੱਬਸਾਈਟਾਂ ਦੇ ਲੰਿਕ

ਸਾਡੀ ਸਾਈਟ ਵਿਚ ਹੋਰ ਕਈ ਵੈੱਬ ਸਾਈਟਾਂ ਅਤੇ
ਆਨਲਾਈਨ ਵਸੀਲਿਆਂ, ਜਿਨ੍ਹਾਂ ਦੀ ਮਾਲਕ ਕਰਾਊਨ
ਬਿਲਡਿੰਗ ਸਪਲਾਈਜ਼ ਇਨਕ. ਨਹੀਂ ਹੈ, ਦੇ ਲੰਿਕ ਹਨ,
ਜਿਸ ਕਰ ਕੇ ਕਰਾਊਨ ਬਿਲਡਿੰਗ ਸਪਲਾਈਜ਼ ਇਨਕ.
ਉਨ੍ਹਾਂ ਤੀਜੀਆਂ ਧਿਰਾਂ ਦੀਆਂ ਸਾਈਟਾਂ ਵਿਚ ਦਰਜ ਵੇਰਵੇ
ਜਾਂ ਉਨ੍ਹਾਂ ਦੇ ਆਮ ਕੰਮਾਂ/ ਸੇਵਾਵਾਂ ਬਾਰੇ ਕੋਈ ਜ਼ਿੰਮੇਵਾਰੀ
ਨਹੀਂ ਲੈ ਸਕਦੀ। ਇਸ ਲਈ, ਅਸੀਂ ਤੁਹਾਨੂੰ ਬਹੁਤ ਜ਼ੋਰ
ਨਾਲ਼ ਸਲਾਹ ਦਿੰਦੇ ਹਾਂ ਕਿ ਤੁਸੀਂ, ਸਾਡੀ ਸਾਈਟ ਵਿਚਲੇ
ਕਿਸੇ ਲੰਿਕ ਨਾਲ਼ ਕੋਈ ਸਾਈਟ ਖੋਲ੍ਹ ਕੇ ਦੇਖਣ ਸਮੇਂ, ਉਸ
ਸਾਈਟ ਦੇ ਸਾਰੇ ਨਿਯਮਾਂ ਅਤੇ ਸ਼ਰਤਾਂ ਦੇ ਨਾਲ਼-ਨਾਲ਼ ਉਨ੍ਹਾਂ
ਦੀ ਪ੍ਰਾਈਵੇਸੀ ਨੀਤੀ ਬਾਰੇ ਵੀ ਪੜ੍ਹ ਲਓ।

ਇਸ ਐਗਰੀਮੈਂਟ ਵਿਚ ਅਦਲਾ-ਬਦਲੀਆਂ

ਕਰਾਊਨ ਬਿਲਡਿੰਗ ਸਪਲਾਈਜ਼ ਇਨਕ. ਕੋਲ ਇਹ ਹੱਕ ਰਾਖਵਾਂ
ਹੈ ਕਿ ਉਹ ਇਨ੍ਹਾਂ ਸੇਵਾ-ਸ਼ਰਤਾਂ ਵਿਚ ਕਿਸੇ ਵੀ ਵੇਲ਼ੇ ਕੋਈ
ਅਦਲਾ-ਬਦਲੀ ਕਰ ਸਕੇ। ਅਸੀਂ ਕੋਈ ਅਦਲਾ-ਬਦਲੀ ਕਰਨ
ਸਮੇਂ ਸਾਈਟ ਉੱਤੇ ਇਸ ਬਾਰੇ ਸੂਚਿਤ ਕਰਦੇ ਹਾਂ ਤੇ ਲੋਕਾਂ ਦਾ
ਧਿਆਨ ਇਸ ਵੱਲ ਦੁਆਉਂਦੇ ਹਾਂ। ਜੇ ਕੋਈ ਅਦਲਾ-ਬਦਲੀ
ਕਰਨ ਮਗਰੋਂ ਵੀ ਤੁਸੀਂ ਸਾਈਟ ਦੇਖਣੀ ਅਤੇ ਇਸ ਦੀ ਵਰਤੋਂ
ਕਰਨੀ ਜਾਰੀ ਰੱਖਦੇ ਹੋ ਤਾਂ ਇਹ ਸਮਝਿਆ ਜਾਂਦਾ ਹੈ ਕਿ ਤੁਸੀਂ
ਨਵੀਂਆਂ ਸੇਵਾ-ਸ਼ਰਤਾਂ ਰਸਮੀ ਤੌਰ ’ਤੇ ਪ੍ਰਵਾਨ ਕਰ ਲਈਆਂ ਹਨ।
ਇਸ ਲਈ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਹ
ਅਦਲਾ-ਬਦਲੀਆਂ ਦੇਖਣ ਲਈ ਸਮੇਂ-ਸਮੇਂ ਐਗਰੀਮੈਂਟ ਦੀ
ਜਾਂਚ-ਪੜਤਾਲ ਕਰਦੇ ਰਿਹਾ ਕਰੋ।ਜੇ ਤੁਸੀਂ ਇਸ ਐਗਰੀਮੈਂਟ
ਦੀ ਕਿਸੇ ਧਾਰਾ ਜਾਂ ਇਸ ਵਿਚ ਕੀਤੀ ਕਿਸੇ ਤਬਦੀਲੀ ਨਾਲ਼
ਸਹਿਮਤ ਨਹੀਂ ਹੋ ਤਾਂ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਤੁਸੀਂ
ਤੁਰੰਤ ਹੀ ਕਰਾਊਨ ਬਿਲਡਿੰਗ ਸਪਲਾਈਜ਼ ਇਨਕ. ਦੀ ਸਾਈਟ
ਖੋਲ੍ਹਣੀ ਜਾਂ ਵਰਤਣੀ ਬੰਦ ਕਰ ਦਿਓ।

ਸਾਡੇ ਨਾਲ਼ ਸੰਪਰਕ ਕਰੋ

ਜੇ ਤੁਸੀਂ ਇਸ ਐਗਰੀਮੈਂਟ ਬਾਰੇ ਕੁੱਝ ਪੁੱਛਣਾ ਹੋਵੇ ਤਾਂ ਕਿਰਪਾ
ਕਰ ਕੇ ਕਦੇ ਵੀ ਸਾਡੇ ਨਾਲ਼ ਚੋਨਟੳਚਟ੍ਚਰੋਾਨਬੁਲਿਦਨਿਗਸੁਪਪਲਇਸ.ਚੳ
’ਤੇ ਸੰਪਰਕ ਕਰਨ ਤੋਂ ਨਾ ਝਿਜਕੋ।