ਇਸ ਪ੍ਰਾਈਵੇਸੀ ਨੀਤੀ ਵਿਚ ਕਰਾਊਨ ਬਿਲਡਿੰਗ
ਸਪਲਾਈਜ਼ ਦੇ ਪ੍ਰਾਈਵੇਸੀ ਸਬੰਧੀ ਅਮਲਾਂ ਬਾਰੇ
ਦੱਸਿਆ ਹੋਇਆ ਹੈ।ਇਹ ਪ੍ਰਾਈਵੇਸੀ ਨੀਤੀ, ਇਸ
ਵੈੱਬ ਸਾਈਟ ਰਾਹੀਂ ਹਾਸਲ ਕੀਤੀ ਹੋਈ ਜਾਣਕਾਰੀ
ਬਾਰੇ ਹੀ ਲਾਗੂ ਹੁੰਦੀ ਹੈ। ਇਹ, ਤੁਹਾਨੂੰ ਹੇਠ ਲਿਖੀਆਂ
ਗੱਲਾਂ ਬਾਰੇ ਹੀ ਦੱਸੇਗੀ:

ਇਸ ਵੈੱਬ ਸਾਈਟ ਰਾਹੀਂ ਤੁਹਾਡੇ ਤੋਂ ਹਾਸਲ
ਕੀਤੀ ਹੋਈ, ਨਿੱਜੀ ਤੌਰ ’ਤੇ ਪਛਾਣਯੋਗ
ਜਾਣਕਾਰੀ ਕਿਸ ਤਰ੍ਹਾਂ ਵਰਤੀ ਜਾਣੀ ਹੈ ਅਤੇ
ਕਿਸ ਨਾਲ਼ ਸਾਂਝੀ ਕੀਤੀ ਜਾਣੀ ਹੈ।

ਤੁਹਾਡੇ ਨਾਲ਼ ਸਬੰਧਤ ਜਾਣਕਾਰੀ ਦੀ ਵਰਤੋਂ
ਦੇ ਸਬੰਧ ਵਿਚ ਤੁਹਾਡੇ ਕੋਲ ਕੀ-ਕੀ ਬਦਲ
ਹਨ।

ਤੁਹਾਡੇ ਨਾਲ਼ ਸਬੰਧਤ ਜਾਣਕਾਰੀ ਦੀ ਦੁਰਵਰਤੋਂ
ਰੋਕਣ ਲਈ ਕੀ-ਕੀ ਸੁਰੱਖਿਆ ਪ੍ਰਬੰਧ ਹਨ।

ਤੁਸੀਂ ਇਸ ਜਾਣਕਾਰੀ ਵਿਚ ਹੋਈ, ਕੋਈ ਗ਼ਲਤੀ
ਕਿੱਦਾਂ ਠੀਕ ਕਰਾ ਸਕਦੇ ਹੋ।

ਜਾਣਕਾਰੀ ਇਕੱਠੀ ਕਰਨਾ, ਵਰਤਣਾ ਅਤੇ ਸਾਂਝੀ
ਕਰਨਾ

ਇਸ ਸਾਈਟ ਉੱਤੇ ਇਕੱਤਰਿਤ ਜਾਣਕਾਰੀ ਦੇ ਮਾਲਕ
ਅਸੀਂ ਹੀ ਹਾਂ। ਤੁਹਾਡੇ ਵੱਲੋਂ ਆਪਣੇ-ਆਪ ਈਮੇਲ ਰਾਹੀਂ ਜਾਂ
ਸਿੱਧੇ ਸੰਪਰਕ ਰਾਹੀਂ ਦਿੱਤੀ ਹੋਈ ਜਾਣਕਾਰੀ ਤਕ ਸਾਡੀ ਹੀ
ਪਹੁੰਚ ਹੈ। ਅਸੀਂ ਇਹ ਜਾਣਕਾਰੀ ਕਿਸੇ ਨੂੰ ਨਾ ਵੇਚਾਂਗੇ, ਨਾ
ਕਿਰਾਏ ’ਤੇ ਦਿਆਂਗੇ। ਅਸੀਂ ਤੁਹਾਡੀ ਇਹ ਜਾਣਕਾਰੀ, ਤੁਹਾਡੇ
ਵੱਲੋਂ ਸਾਡੇ ਨਾਲ਼ ਸੰਪਰਕ ਕਰਨ ਦੀ ਵਜ੍ਹਾ ਵਿਚਾਰਦਿਆਂ, ਤੁਹਾਨੂੰ
ਲੋੜੀਂਦਾ ਜੁਆਬ ਦੇਣ ਲਈ ਵਰਤਾਂਗੇ। ਅਸੀਂ ਇਹ ਜਾਣਕਾਰੀ,
ਸਾਡੀ ਕੰਪਨੀ ਤੋਂ ਬਾਹਰਲੀ ਕਿਸੇ ਤੀਜੀ ਧਿਰ ਨਾਲ਼ ਸਾਂਝੀ ਨਹੀਂ
ਕਰਾਂਗੇ ਬਸ਼ਰਤਿ ਕਿ ਤੁਹਾਡੇ ਵਲੋਂ ਕੀਤੀ ਹੋਈ ਕੋਈ ਫ਼ਰਮਾਇਸ਼,
ਜਿੱਦਾਂ ਕੋਈ ਮਾਲ ਬਗ਼ੈਰਾ ਮੰਗਾਉਣ ਸਬੰਧੀ, ਪੂਰੀ ਕਰਨ ਲਈ
ਅਜਿਹਾ ਕਰਨਾ ਜ਼ਰੂਰੀ ਨਾ ਹੋਵੇ

ਜੇ ਤੁਸੀਂ ਸਾਨੂੰ ਇਸ ਤਰ੍ਹਾਂ ਕਰਨ ਤੋਂ ਮਨ੍ਹਾ ਨਾ ਕੀਤਾ ਹੋਵੇ ਤਾਂ ਅਸੀਂ
ਤੁਹਾਨੂੰ ਆਉਣ ਵਾਲ਼ੇ ਸਮੇਂ ਦੌਰਾਨ ਈਮੇਲ ਰਾਹੀਂ ਆਪਣੇ ਖ਼ਾਸ ਸਾਮਾਨ,
ਨਵੇਂ ਮਾਲ ਜਾਂ ਸੇਵਾਵਾਂ ਬਾਰੇ ਜਾਂ ਪ੍ਰਾਈਵੇਸੀ ਨੀਤੀ ਵਿਚ ਕੀਤੀਆਂ
ਤਬਦੀਲੀਆਂ ਬਾਰੇ ਦੱਸ ਸਕਦੇ ਹਾਂ।

 

ਸੂਚਨਾ ਪ੍ਰਤੀ ਤੁਹਾਡੀ ਪਹੁੰਚ ਅਤੇ ਕੰਟਰੋਲ
ਤੁਸੀਂ ਆਉਣ ਵਾਲ਼ੇ ਸਮੇਂ ਦੌਰਾਨ, ਕਿਸੇ ਵੀ ਵੇਲ਼ੇ ਸਾਡੇ ਸੰਪਰਕ ’ਚੋਂ
ਬਾਹਰ ਹੋ ਸਕਦੇ ਹੋ। ਤੁਸੀਂ ਕਿਸੇ ਵੀ ਸਮੇਂ, ਈਮੇਲ ਰਾਹੀਂ ਜਾਂ ਵੈੱਬ
ਸਾਈਟ ਵਿਚ ਦਿੱਤੇ ਹੋਏ ਫੋਨ ਨੰਬਰ ਰਾਹੀਂ ਸਾਡੇ ਨਾਲ਼ ਸੰਪਰਕ ਕਰ
ਕੇ ਇਨ੍ਹਾਂ ਵਿਚੋਂ ਕੁੱਝ ਵੀ ਕਰ ਸਕਦੇ ਹੋ:

ਸਾਡੇ ਕੋਲ ਆਪਣੇ ਬਾਰੇ ਪਿਆ ਕੋਈ ਵੇਰਵਾ ਦੇਖ
ਸਕਦੇ ਹੋ।
ਸਾਡੇ ਕੋਲ ਆਪਣੇ ਬਾਰੇ ਪਿਆ ਕੋਈ ਵੇਰਵਾ ਬਦਲ/
ਸੋਧ ਸਕਦੇ ਹੋ।

ਸਾਨੂੰ, ਆਪਣੇ ਬਾਰੇ ਪਏ ਵੇਰਵੇ ਵਿਚੋਂ ਕੁੱਝ ਵੀ ਮਿਟਾਉਣ
ਲਈ ਕਹਿ ਸਕਦੇ ਹੋ।

ਸਾਡੇ ਕੋਲ ਪਏ ਤੁਹਾਡੇ ਵੇਰਵੇ ਦੀ, ਸਾਡੇ ਵੱਲੋਂ ਕੀਤੀ ਜਾਣ
ਵਾਲ਼ੀ ਵਰਤੋਂ ਬਾਰੇ ਕੋਈ ਚਿੰਤਾ ਜ਼ਾਹਰ ਕਰ ਸਕਦੇ ਹੋ।
ਸੁਰੱਖਿਆ

ਅਸੀਂ ਤੁਹਾਡੀ ਸੂਚਨਾ ਦੀ ਰਾਖੀ ਲਈ ਖ਼ਬਰਦਾਰ ਰਹਿੰਦੇ ਹਾਂ। ਜਦੋਂ
ਤੁਸੀਂ ਵੈੱਬਸਾਈਟ ਰਾਹੀਂ ਕੋਈ ਸੰਵੇਦਨਸ਼ੀਲ ਸੂਚਨਾ ਦਿੰਦੇ ਹੋ ਤਾਂ ਤੁਹਾਡੀ
ਸੂਚਨਾ ਦੀ ਰਾਖੀ ਆਨਲਾਈਨ ਵੀ ਕੀਤੀ ਜਾਂਦੀ ਹੈ ਅਤੇ ਆਫਲਾਈਨ ਵੀ।

ਜਦੋਂ ਵੀ ਅਸੀਂ ਸੰਵੇਦਨਸ਼ੀਲ ਸੂਚਨਾ (ਜਿੱਦਾਂ, ਕਰੈਡਿਟ ਕਾਰਡ ਡੈਟਾ) ਇਕੱਠੀ
ਕਰਦੇ ਹਾਂ ਤਾਂ ਉਹ ਸੂਚਨਾ ਇਕ ਗੁਪਤ ਸੰਕੇਤਕ ਭਾਸ਼ਾ ਵਿਚ ਬਦਲੀ (ਇਨਕਰਿਪਟਿਡ)
ਜਾਂਦੀ ਹੈ ਤੇ ਇਕ ਸੁਰੱਖਿਅਤ ਢੰਗ ਰਾਹੀਂ ਸਾਨੂੰ ਭੇਜ ਦਿੱਤੀ ਜਾਂਦੀ ਹੈ।
ਤੁਸੀਂ ਇਸ ਦੀ ਜਾਂਚ, ਆਪਣੇ ਵੈੱਬ ਬਰਾਊਜ਼ਰ ਦੇ ਹੇਠਾਂ ਬਣੇ ‘ਬੰਦ ਜੰਦਰੇ’ ਦੇ ਨਿਸ਼ਾਨ
ਤੋਂ ਜਾਂ ਵੈੱਬ ਪੰਨੇ ਦੇ ਸਿਰਨਾਵੇਂ ਦੇ ਸ਼ੁਰੂ ਵਿਚ ਲਿਖੇ ਹੋਏ “ਹਟਟਪ” ਤੋਂ ਕਰ ਸਕਦੇ ਹੋ।

ਅਸੀਂ ਗੁਪਤ ਸੰਕੇਤਕ ਭਾਸ਼ਾ (ਇਨਕਰਿਪਸ਼ਨ) ਦੀ ਵਰਤੋਂ, ਆਨਲਾਈਨ ਭੇਜੀ ਜਾਣ
ਵਾਲ਼ੀ ਸੰਵੇਦਨਸ਼ੀਲ ਸੂਚਨਾ ਦੇ ਬਚਾਅ ਲਈ ਕਰਦੇ ਹਾਂ ਤੇ ਅਸੀਂ ਤੁਹਾਡੀ ਸੂਚਨਾ ਦਾ
ਬਚਾਅ, ਆਫਲਾਈਨ ਵੀ ਕਰਦੇ ਹਾਂ। ਨਿੱਜੀ ਤੌਰ ’ਤੇ ਪਛਾਣਯੋਗ ਸੂਚਨਾ ਤਕ ਰਸਾਈ
ਕਰਨ ਦਾ ਹੱਕ, ਉਨ੍ਹਾਂ ਮੁਲਾਜ਼ਮਾਂ ਨੂੰ ਹੀ ਹੁੰਦਾ ਹੈ, ਜਿਨ੍ਹਾਂ ਨੇ ਉਸ ਸੂਚਨਾ ਦੇ ਸਬੰਧ ਵਿਚ
ਕੁੱਝ ਖ਼ਾਸ ਕੰਮ (ਮਿਸਾਲ ਦੇ ਤੌਰ ’ਤੇ ਬਿਿਲੰਗ ਜਾਂ ਗਾਹਕ ਸੇਵਾ) ਕਰਨਾ ਹੁੰਦਾ ਹੈ। ਜਿਹੜੇ
ਕੰਪਿਊਟਰਾਂ/ ਸਰਵਰਾਂ ਵਿਚ ਨਿੱਜੀ ਤੌਰ ’ਤੇ ਪਛਾਣਯੋਗ ਸੂਚਨਾ ਰੱਖੀ ਜਾਂਦੀ ਹੈ, ਉਹ
ਸੁਰੱਖਿਅਤ ਮਾਹੌਲ ਵਿਚ ਰੱਖੇ ਜਾਂਦੇ ਹਨ।

ਨਵੀਆਂ ਸੂਚਨਾਵਾਂ

ਸਾਡੀ ਪ੍ਰਾਈਵੇਸੀ ਨੀਤੀ ਸਮੇਂ-ਸਮੇਂ ਬਦਲ ਵੀ ਸਕਦੀ ਹੈ ਅਤੇ
ਇਸ ਦੇ ਬਦਲਣ ਸਬੰਧੀ ਸਾਰੀਆਂ ਸੂਚਨਾਵਾਂ ਇਸ ਪੰਨੇ ਉੱਤੇ
ਦਰਜ ਕੀਤੀਆਂ ਜਾਇਆ ਕਰਨਗੀਆਂ।
ਜੇ ਤੁਸੀਂ ਮਹਿਸੂਸ ਕਰੋ ਕਿ ਅਸੀਂ ਇਸ ਪ੍ਰਾਈਵੇਸੀ ਨੀਤੀ ਉੱਤੇ
ਖਰੇ ਨਹੀਂ ਉੱਤਰਦੇ ਤਾਂ ਤੁਸੀਂ ਤੁਰੰਤ ਹੀ ਸਾਡੇ ਨਾਲ਼ ਇਸ ਈਮੇਲ
ਰਾਹੀਂ ਸੰਪਰਕ ਕਰੋ: ਸੳਲੲਸ੍ਚਰੋਾਨਬੁਲਿਦਨਿਗ.ਚੳ